ਪਉੜੀ ੧: ਮੂਲ ਮੰਗਲਾਚਰਣ
ਨਮਸਕਾਰ ਗੁਰਦੇਵ ਕੋ ਸਤਿਨਾਮ ਜਿਸ ਮੰਤ੍ਰ ਸੁਣਾਇਆ।
ਭਵਜਲ ਵਿਚੋਂ ਕਢਿ ਕੇ ਮੁਕਤਿ ਪਦਾਰਥ ਮਾਹਿ ਸਮਾਇਆ।
ਜਨਮ ਮਰਣ ਭਉ ਕਟਿਆ ਸੰਸਾ ਰੋਗ ਵਿਯੋਗ ਮਿਟਾਇਆ।
ਸੰਸਾ ਇਹੁ ਸੰਸਾਰੁ ਹੈ ਜਨਮ ਮਰਣ ਵਿਚਿ ਦੁਖ ਸਬਾਇਆ।
ਜਮ ਦੰਡ ਸਿਰੋਂ ਨਾ ਉਤਰੈ ਸਾਕਤ ਦੁਰਜਨ ਜਨਮੁ ਗਵਾਇਆ।
ਚਰਨ ਗਹੇ ਗੁਰਦੇਵ ਦੇ ਸਤਿ ਸਬਦ ਦੇ ਮੁਕਤ ਕਰਾਇਆ।
ਭਾਉ ਭਗਤਿ ਗੁਰਪੁਰਬ ਕਰਿ ਨਾਮ ਦਾਨ ਇਸਨਾਨ ਦ੍ਰਿੜ੍ਹ੍ਹਾਇਆ।
ਜੇਹਾ ਬੀਉ ਤੇਹਾ ਫਲੁ ਪਾਇਆ ॥੧॥
ਕਥਾ ਵਾਰਾਂ ਭਾਈ ਗੁਰਦਾਸ ਜੀ - ਸੰਤ ਗਿਆਨੀ ਗੁਰਬਚਨ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ
Katha Vaaran Bhai Gurdas Ji
V01P01 - 12th Jathedar of Damdami Taksal Sant Giani Gurbachan Singh Ji Khalsa Bhindranwale
![](https://i.ytimg.com/vi/650jdSETfks/maxresdefault.jpg)