Singer: Arpan Sandhu👇
[ Ссылка ]
[ Ссылка ]
Lyrics : Traditional
Composition : Traditional
Tabla : Vijay Ustam
Dholak : Sonu
Flute : Mohit
Percussionist : Ganga singh
Harmonium: Ajay Mureed
Video : Noorjit & Gurpal Films
___________________________
ਘੋੜੀ ਤੇਰੀ ਵੇ ਮੱਲਾ ਸੋਹਣੀ , ਸੋਹਣੀ ਵੇ
ਸੱਜਦੀ ਕਾਠੀਆਂ ਦੇ ਨਾਲ , ਕਾਠੀ ਡੇਢ ਤੇ ਹਜ਼ਾਰ
ਮੈਂ ਬਲਿਹਾਰੀ ਵੇ ਮਾਂ ਦਿਆ ਸੁਰਜਣਾ, ਸੁਰਜਣਾ ਵੇ
ਵਿੱਚ ਵਿੱਚ ਬਾਗਾਂ ਦੇ ਤੁਸੀਂ ਆਉ
ਚੋਟ ਨਗਾਰਿਆਂ ਤੇ ਲਾਉ
ਖਾਣਾ ਰਾਜਿਆਂ ਜਿਹਾ ਖਾਉ
ਮੈਂ ਬਲਿਹਾਰੀ ਵੇ ਮਾਂ ਦਿਆ ਸੁਰਜਣਾ,
ਸ਼ੈਲ ਨਵਾਬਾਂ ਦੇ ਘਰ ਢੁੱਕਣਾ, ਸਰਦਾਰਾਂ ਦੇ ਘਰ ਢੁੱਕਣਾ ।
ਉਮਰਾਵਾਂ ਦੀ ਤੇਰੀ ਚਾਲ, ਵਿਚ ਸਰਦਾਰਾਂ ਦੇ ਤੇਰਾ ਬੈਠਣਾ ।
ਚੀਰਾ ਤੇਰਾ ਵੇ ਮੱਲਾ ਸੋਹਣਾ, ਬਣਦਾ ਕਲਗੀਆਂ ਦੇ ਨਾਲ।
ਕਲਗੀ ਡੇਢ ਤੇ ਹਜ਼ਾਰ, ਮੈਂ ਬਲਿਹਾਰੀ, ਵੇ ਮਾਂ ਦਿਆ ਸੁਰਜਨਾ ॥
ਕੈਂਠਾ ਤੇਰਾ ਵੇ ਮੱਲਾ ਸੋਹਣਾ, ਬਣਦਾ ਜੁਗਨੀਆਂ ਦੇ ਨਾਲ।
ਜੁਗਨੀ ਡੇਢ ਤੇ ਹਜ਼ਾਰ, ਮੈਂ ਬਲਿਹਾਰੀ, ਵੇ ਮਾਂ ਦਿਆ ਸੁਰਜਨਾ ।
ਜਾਮਾ ਤੇਰਾ ਵੇ ਮੱਲਾ ਸੋਹਣਾ, ਬਣਦਾ ਤਣੀਆਂ ਦੇ ਨਾਲ।
ਤਣੀ ਡੇਢ ਤੇ ਹਜ਼ਾਰ, ਮੈਂ ਬਲਿਹਾਰੀ, ਵੇ ਮਾਂ ਦਿਆ ਸੁਰਜਨਾ ॥
ਜੁੱਤੀ ਤੇਰੀ ਵੇ ਮੱਲਾ ਸੋਹਣੀ, ਵਾਹਵਾ ਜੜੀ ਤਿੱਲੇ ਨਾਲ ।
ਕਹੀ ਸੋਹਣੀ ਤੇਰੀ ਚਾਲ, ਮੈਂ ਬਲਿਹਾਰੀ, ਵੇ ਮਾਂ ਦਿਆ ਸੁਰਜਨਾ ।
#JeevayPunjab #ghodi #arpansandhu #punjabilive #weddingsong #punjabiweddingsong #livemusic #folksong
![](https://i.ytimg.com/vi/kEYnxsllGyk/maxresdefault.jpg)