ਭਾਰਤ ਵਿਚ ਪੁਲਿਸ ਅੱਤਵਾਦ ਦੀ ਮਿਸਾਲ ਕੋਈ ਨਵੀਂ ਨਹੀਂ ਹੈ। ਪੰਜਾਬ ਸਮੇਤ ਕਈ ਸੂਬਿਆਂ ਵਿਚ ਲਗਾਤਾਰ ਝੂਠੇ ਮੁਕਾਬਲਿਆਂ 'ਚ ਲੋਕਾਂ ਨੂੰ ਮਾਰਨ ਦੀਆਂ ਖਬਰਾਂ ਆਮ ਹਨ। ਹੁਣ ਅਸਾਮ ਤੋਂ ਅਜਿਹਾ ਮਾਮਲਾ ਸਾਹਮਣੇ ਆਇਆ ਹੈ। ਆਓ ਪਹਿਲਾਂ ਤੁਹਾਨੂੰ ਇਹ ਵੀਡੀਓ ਵਖਾਉਦੇ ਹਾਂ।
ਜਿਵੇਂ ਤੁਸੀਂ ਵੀਡੀਓ ਵਿਚ ਦੇਖਿਆ ਕਿ ਪੁਲਸ ਦੀ ਭੀੜ ਇਕ ਵਿਰੋਧ ਕਰ ਰਹੇ ਬੰਦੇ ਨੂੰ ਸ਼ਰੇਆਮ ਗੋਲੀਆਂ ਨਾਲ ਭੁੰਨ ਦਿੰਦੀ ਹੈ ਜਦਕਿ ਉਸ ਬੰਦੇ ਦੇ ਹੱਥ ਵਿਚ ਇਕ ਪਤਲੀ ਜਿਹੀ ਸੋਟੀ ਸੀ। ਇਸ ਤੋਂ ਵੀ ਮਾੜਾ ਦ੍ਰਿਸ਼ ਤੁਸੀਂ ਦੇਖਿਆ ਕਿ ਗੋਲੀਆ ਨਾਲ ਜ਼ਖਮੀ ਪਏ ਉਸ ਪਏ ਉਸ ਇਨਸਾਨ 'ਤੇ ਇਕ ਫੋਟੋਗ੍ਰਾਫਰ ਆਪਣਾ ਵਹਿਸ਼ੀ ਰੰਗ ਦਖਾਉਂਦੇ ਲੱਤਾਂ ਘਸੁੰਨ ਮਾਰ ਰਿਹਾ ਹੈ।
ਇਹ ਘਟਨਾ ਅਸਾਮ ਦੇ ਦਾਰੰਗ ਜ਼ਿਲ਼੍ਹੇ ਦੇ ਸੀਪਾਝਾੜ ਇਲਾਕੇ ਦੀ ਹੈ। ਸਰਕਾਰ ਇਹਨਾਂ ਪੇਂਡੂਆਂ ਨੂੰ ਜ਼ਬਰਦਸਤੀ ਜ਼ਮੀਨ ਤੋਂ ਹਟਾ ਕੇ ਕਬਜ਼ਾ ਕਰ ਰਹੀ ਸੀ ਜਿਸਦਾ ਇਹ ਵਿਰੋਧ ਕਰ ਰਹੇ ਸੀ। ਇਸ ਪੁਲਿਸ ਕਾਰਵਾਈ ਵਿਚ ਜਾਨੀ ਮਾਲੀ ਨੁਕਸਾਨ ਦੀ ਫਿਲਹਾਲ ਪੂਰੀ ਜਾਣਕਾਰੀ ਨਹੀਂ ਮਿਲੀ ਹੈ। ਪਰ ਭਾਰਤ ਦੀ ਪੁਲਸ ਦਾ ਇਹ ਇਕ ਹੋਰ ਕਾਰਾ ਦੁਨੀਆ ਸਾਹਮਣੇ ਆਇਆ ਹੈ ਜਿਸਨੇ ਇਨਸਾਨੀਅਤ ਨੂੰ ਸ਼ਰਮਸਾਰ ਕਰ ਦਿੱਤਾ ਹੈ।
TV84 is a General Entertainment Sikh Channel Covering Issues Related to all Punjabis Around the World.
PLEASE VISIT AND DONATE US ON - [ Ссылка ]
YOU CAN DONATE VIA BANK CHECK, PLEASE SEND YOUR CHECK ON NAME TV84 TO ADDRESS
TV84
36-01 37TH AVENUE
LONG ISLAND CITY
NEW YORK 11101
Follow us:
Facebook - [ Ссылка ]
Instagram - [ Ссылка ]
DOWNLOAD OUR APP (TV84) ON PLAY STORE AND APP STORE
![](https://i.ytimg.com/vi/r86PwDavmuY/maxresdefault.jpg)